|
UGC NET Punjabi Syllabus – Unit Wise Modules
|
|
UGC NET Punjabi Syllabus Units
|
Module Name
|
|
Unit I
|
ਸਾਹਿਤ, ਸਾਹਿਤ ਰੂਪ, ਸਾਹਿਤ ਸ਼ਾਸਤਰੀ ਪਰੋਪਰਾ ਅਤੇ ਸਾਹਿਤ ਇਤਿਹਾਸਕਾਰੀ
|
|
Unit II
|
ਪੋਜਾਬੀ ਸੂਫ਼ੀ ਕਾਵਿ ਧਾਰਾ ਅਤੇ ਗੁਰਮਤਿ ਕਾਵਿ ਧਾਰਾ
|
|
Unit III
|
ਪੰਜਾਬੀ ਕਿੱਸਾ ਕਾਵਿ ਅਤੇ ਬੀਰ ਵਾਰ ਕਾਵਿ ਧਾਰਾ
|
|
Unit IV
|
ਪੰਜਾਬੀ ਵਾਰਤਕ
|
|
Unit V
|
ਆਧੁਨਿਕ ਪੰਜਾਬੀ ਕਵਿਤਾ
|
|
Unit VI
|
ਆਧੁਨਿਕ ਪੰਜਾਬੀ ਗਲਪ
|
|
Unit VII
|
ਪੇਜਾਬੀ ਨਾਟਕ ਅਤੇ ਇਕਾਂਗੀ
|
|
Unit VIII
|
ਲੋਕਧਾਰਾ ਤੇ ਪੰਜਾਬੀ ਲੋਕਧਾਰਾ ਅਤੇ ਸਭਿਆਚਾਰ ਤੇ ਪੰਜਾਬੀ ਸਭਿਆਚਾਰ
|
|
Unit IX
|
ਭਾਸ਼ਾ, ਭਾਸ਼ਾ ਵਿਗਿਆਨ, ਪੰਜਾਬੀ ਭਾਸ਼ਾ ਵਿਗਿਆਨ ਅਤੇ ਗੁਰਮੁਖੀ ਲਿਪੀ
|
|
Unit X
|
ਫੁਟਕਲ (ਪਰਵਾਸ, ਅਨੁਵਾਦ ਅਤੇ ਖੋਜ ਵਿਗਿਆਨ)
|
Unit 1: ਸਾਹਿਤ, ਸਾਹਿਤ ਰੂਪ, ਸਾਹਿਤ ਸ਼ਾਸਤਰੀ ਪਰੰਪਰਾ ਅਤੇ ਸਾਹਿਤ ਇਤਿਹਾਸਕਾਰੀ
- ਸਾਹਿਤ: ਪਰਿਭਾਸ਼ਾ, ਸਰੂਪ ਤੇ ਤੱਤ।
- ਸਾਹਿਤ ਦਾ ਹੋਰ ਅਨੁਸ਼ਾਸਨਾਂ ਨਾਲ ਸੰਬੰਧ (ਭਾਸ਼ਾ, ਸਮਾਜ, ਇਤਿਹਾਸ, ਮਨੋਵਿਗਿਆਨ, ਸਭਿਆਚਾਰ, ਧਰਮ, ਦਰਸ਼ਨ ਅਤੇ ਰਾਜਨੀਤੀ)।
- ਸਾਹਿਤ ਪ੍ਰਗਟਾਅ ਦੀਆਂ ਵਿਧੀਆਂ: ਗੀਤਕ, ਬਿਰਤਾਂਤਕ ਅਤੇ ਨਾਟਕੀ।
- ਸਾਹਿਤ, ਸਾਹਿਤ ਵਿਗਿਆਨ ਅਤੇ ਸਾਹਿਤ ਇਤਿਹਾਸ ਦਾ ਅੰਤਰ-ਨਿਰਖੇੜ।
- ਸਾਹਿਤ ਦੇ ਰੂਪ:
- ਮੱਧਕਾਲੀ ਰੂਪ: ਸ਼ਬਦ, ਸਲੋਕ, ਕਾਫ਼ੀ, ਬਾਰਹਮਾਹ, ਸੀਹਰਫ਼ੀ, ਕਿੱਸਾ, ਵਾਰ, ਜੰਗਨਾਮਾ, ਜਨਮਸਾਖੀ, ਟੀਕਾ ਅਤੇ ਪਰਚੀਆਂ।
- ਆਧੁਨਿਕ ਰੂਪ: ਗੀਤ, ਨਜ਼ਮ, ਗ਼ਜ਼ਲ, ਰੁਬਾਈ, ਹਾਇਕੂ, ਨਾਵਲ, ਨਿੱਕੀ ਕਹਾਣੀ, ਨਾਟਕ ਅਤੇ ਇਕਾਂਗੀ, ਨਿਬੰਧ, ਸਫ਼ਰਨਾਮਾ, ਡਾਇਰੀ, ਜੀਵਨੀ, ਸਵੈ-ਜੀਵਨੀ ਅਤੇ ਰੇਖਾਚਿੱਤਰ।
- ਯੂਨਾਨੀ ਕਾਵਿ ਸ਼ਾਸਤਰ: ਸੁਕਰਾਤ, ਪਲੈਟੋ, ਅਰਸਤੂ, ਲੋਨਜਾਈਨਸ।
- ਭਾਰਤੀ ਕਾਵਿ ਸ਼ਾਸਤਰ:
- ਕਾਵਿ ਦੇ ਭੇਦ: ਸ਼੍ਰਵਣ ਅਤੇ ਦ੍ਰਿਸ਼।
- ਪੱਛਮੀ ਸਾਹਿਤ ਚਿੰਤਨ: ਰੂਪਵਾਦ, ਮਾਰਕਸਵਾਦ, ਸਰਚਨਾਵਾਦ, ਮਨੋਵਿਗਿਆਨ, ਚਿਹਨ ਵਿਗਿਆਨ, ਵਿਰਚਨਾ ਸਾਹਿਤ ਸਿਧਾਂਤ, ਨਾਰੀ ਚਿੰਤਨ, ਦਲਿਤ ਚਿੰਤਨ ਅਤੇ ਉੱਤਰ-ਆਧੁਨਿਕ ਸਾਹਿਤ ਸਿਧਾਂਤ।
- ਪੰਜਾਬੀ ਸਾਹਿਤ ਚਿੰਤਕ: ਸੰਤ ਸਿੰਘ ਸੇਖੋਂ, ਕਿਸ਼ਨ ਸਿੰਘ, ਹਰਿਭਜਨ ਸਿੰਘ, ਨਜ਼ਮ ਹੁਸੈਨ ਸੱਯਦ, ਤਰਲੋਕ ਸਿੰਘ ਕੰਵਰ ਅਤੇ ਹਰਿਭਜਨ ਸਿੰਘ ਭਾਟੀਆ।
- ਸਾਹਿਤ ਦੀ ਇਤਿਹਾਸਕਾਰੀ: ਸੰਕਲਪ ਅਤੇ ਸਰੂਪ।
- ਸਾਹਿਤ ਇਤਿਹਾਸ ਅਤੇ ਸਾਹਿਤ ਸਮੀਖਿਆ: ਅੰਤਰ-ਨਿਰਖੇੜ।
- ਸਾਹਿਤ ਇਤਿਹਾਸ ਅਤੇ ਇਤਿਹਾਸ ਸ਼ਾਸਤਰ ਦਾ ਅੰਤਰ-ਨਿਰਖੇੜ।
- ਸਾਹਿਤ ਇਤਿਹਾਸਕਾਰੀ ਦੌਰਾਨ ਸਾਹਿਤਕ ਤੱਥਾਂ ਦੇ ਨਿਰਣੈ ਦੀਆਂ ਸਮੱਸਿਆਵਾਂ।
- ਸੰਯੁਕਤ ਪੰਜਾਬੀ ਸਾਹਿਤ ਦੀ ਇਤਿਹਾਸਕਾਰੀ: ਕਾਲ ਅਤੇ ਵਰਗੀਕਰਣ ਦੀਆਂ ਸਮੱਸਿਆਵਾਂ।
- ਪੰਜਾਬੀ ਸਾਹਿਤ ਇਤਿਹਾਸ ਲਿਖਤਾਂ ਦਾ ਮੈਟਾ ਅਧਿਐਨ।
Unit 2: ਪੰਜਾਬੀ ਸੂਫ਼ੀ ਕਾਵਿ ਧਾਰਾ ਅਤੇ ਗੁਰਮਤਿ ਕਾਵਿ ਧਾਰਾ
- ਪ੍ਰਮੁੱਖ ਪੰਜਾਬੀ ਸੂਫ਼ੀ ਕਵੀ: ਬਾਬਾ ਫ਼ਰੀਦ, ਸ਼ਾਹ ਹੁਸੈਨ, ਬੁੱਲ੍ਹੇ ਸ਼ਾਹ, ਸੁਲਤਾਨ ਬਾਹੂ ਅਤੇ ਵਜ਼ੀਦ।
- ਪੰਜਾਬੀ ਸੂਫ਼ੀ ਕਾਵਿ ਸੰਬੰਧੀ ਪ੍ਰਾਪਤ ਆਲੋਚਨਾ ਦਾ ਮੈਟਾ ਅਧਿਐਨ।
- ਸ੍ਰੀ ਗੁਰੂ ਗ੍ਰੰਥ ਸਾਹਿਬ: ਸੰਪਾਦਨ-ਕਲਾ ਅਤੇ ਸਾਹਿਤਕ ਵਿਸ਼ੇਸ਼ਤਾਵਾਂ।
- ਪ੍ਰਮੁੱਖ ਗੁਰੂ ਕਵੀ: ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਤੇਗ ਬਹਾਦਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ।
- ਪ੍ਰਮੁੱਖ ਭਗਤ ਕਵੀ: ਰਵੀਦਾਸ, ਨਾਮਦੇਵ ਅਤੇ ਕਬੀਰ।
- ਵਾਰਾਂ ਭਾਈ ਗੁਰਦਾਸ।
- ਗੁਰਮਤਿ ਕਾਵਿ ਧਾਰਾ ਸੰਬੰਧੀ ਪ੍ਰਾਪਤ ਸਮੀਖਿਆ ਦਾ ਮੈਟਾ ਅਧਿਐਨ।
Unit 3: ਪੰਜਾਬੀ ਕਿੱਸਾ ਕਾਵਿ ਅਤੇ ਬੀਰ ਵਾਰ ਕਾਵਿ ਧਾਰਾ
- ਪੰਜਾਬੀ ਕਿੱਸਾ ਕਾਵਿ ਧਾਰਾ: ਆਰੰਭ, ਵਿਕਾਸ ਪੜਾਅ ਤੇ ਵਿਸ਼ੇਸ਼ਤਾਵਾਂ।
- ਪ੍ਰਮੁੱਖ ਕਿੱਸਾਕਾਰ: ਦਮੋਦਰ, ਪੀਲੂ, ਵਾਰਿਸ ਸ਼ਾਹ, ਹਾਸ਼ਮ ਅਤੇ ਕਾਦਰਯਾਰ।
- ਪੰਜਾਬੀ ਬੀਰ ਵਾਰ ਕਾਵਿ ਅਤੇ ਜੰਗਨਾਮਾ ਕਾਵਿ ਧਾਰਾ: ਆਰੰਭ, ਵਿਕਾਸ ਪੜਾਅ ਤੇ ਵਿਸ਼ੇਸ਼ਤਾਵਾਂ।
- ਪ੍ਰਮੁੱਖ ਵਾਰਕਾਰ: ਗੁਰੂ ਗੋਬਿੰਦ ਸਿੰਘ, ਨਜਾਬਤ ਅਤੇ ਪੀਰ ਮੁਹੰਮਦ।
- ਪ੍ਰਮੁੱਖ ਜੰਗਨਾਮਾਕਾਰ: ਸ਼ਾਹ ਮੁਹੰਮਦ, ਮਟਕ।
- ਪੰਜਾਬੀ ਕਿੱਸਾ ਕਾਵਿ, ਬੀਰ ਵਾਰ ਕਾਵਿ ਅਤੇ ਜੰਗਨਾਮਾ ਕਾਵਿ ਸੰਬੰਧੀ ਪ੍ਰਾਪਤ ਆਲੋਚਨਾ ਦਾ ਮੈਟਾ ਅਧਿਐਨ।
Unit 4: ਪੰਜਾਬੀ ਵਾਰਤਕ
- ਮੱਧਕਾਲੀ ਪੰਜਾਬੀ ਵਾਰਤਕ: ਆਰੰਭ, ਵਿਕਾਸ ਪੜਾਅ ਤੇ ਵਿਸ਼ੇਸ਼ਤਾਵਾਂ (ਜਨਮਸਾਖੀ ਪਰੰਪਰਾ: ਪੁਰਾਤਨ ਜਨਮਸਾਖੀ, ਆਦਿ ਬਿਲਾਸ, ਗੋਸ਼ਟਾਂ, ਪਰਚੀਆਂ, ਰਹਿਤਨਾਮੇ ਅਤੇ ਟੀਕੇ ਦੇ ਸੰਦਰਭ ਵਿੱਚ)।
- ਆਧੁਨਿਕ ਪੰਜਾਬੀ ਵਾਰਤਕ: ਆਰੰਭ, ਵਿਕਾਸ ਪੜਾਅ ਤੇ ਵਿਸ਼ੇਸ਼ਤਾਵਾਂ।
- ਸਮਕਾਲੀ ਪੰਜਾਬੀ ਵਾਰਤਕ ਵਿੱਚ ਨਵੇਂ ਰੁਝਾਨ।
- ਪਰਵਾਸੀ ਪੰਜਾਬੀ ਵਾਰਤਕ ਦਾ ਸਰਵੇਖਣ।
- ਪਾਕਿਸਤਾਨੀ ਪੰਜਾਬੀ ਵਾਰਤਕ ਦਾ ਸਰਵੇਖਣ।
- ਪ੍ਰਮੁੱਖ ਵਾਰਤਕਕਾਰ: ਭਾਈ ਵੀਰ ਸਿੰਘ, ਪੂਰਨ ਸਿੰਘ, ਸਾਹਿਬ ਸਿੰਘ, ਤੇਜਾ ਸਿੰਘ, ਗੁਰਬਖਸ਼ ਸਿੰਘ ਪ੍ਰੀਤਲੜੀ, ਬਲਰਾਜ ਸਾਹਨੀ, ਬਲਵੰਤ ਗਾਰਗੀ, ਕੁਲਬੀਰ ਸਿੰਘ ਕਾਂਗ ਅਤੇ ਨਰਿੰਦਰ ਸਿੰਘ ਕਪੂਰ।
- ਮੱਧਕਾਲੀ ਪੰਜਾਬੀ ਵਾਰਤਕ ਸੰਬੰਧੀ ਪ੍ਰਾਪਤ ਆਲੋਚਨਾ ਦਾ ਮੈਟਾ ਅਧਿਐਨ।
- ਆਧੁਨਿਕ ਪੰਜਾਬੀ ਵਾਰਤਕ ਸੰਬੰਧੀ ਪ੍ਰਾਪਤ ਆਲੋਚਨਾ ਦਾ ਮੈਟਾ ਅਧਿਐਨ।
Unit 5: ਆਧੁਨਿਕ ਪੰਜਾਬੀ ਕਵਿਤਾ
- ਆਧੁਨਿਕ ਪੰਜਾਬੀ ਕਵਿਤਾ: ਆਰੰਭ, ਵਿਕਾਸ ਪੜਾਅ ਤੇ ਵਿਸ਼ੇਸ਼ਤਾਵਾਂ।
- ਆਧੁਨਿਕ ਪੰਜਾਬੀ ਕਵਿਤਾ ਵਿੱਚ ਪ੍ਰਮੁੱਖ ਰੁਝਾਨ (ਆਦਰਸ਼ਵਾਦੀ, ਯਥਾਰਥਵਾਦੀ, ਪ੍ਰਗਤੀਵਾਦੀ, ਪ੍ਰਯੋਗਸ਼ੀਲ, ਜੁਝਾਰਵਾਦੀ, ਨਾਰੀ-ਦ੍ਰਿਸ਼ਟੀ ਅਤੇ ਦਲਿਤ-ਦ੍ਰਿਸ਼ਟੀ ਦੇ ਸੰਦਰਭ ਵਿੱਚ)।
- ਸਮਕਾਲੀ ਪੰਜਾਬੀ ਕਵਿਤਾ ਵਿੱਚ ਨਵੇਂ ਰੁਝਾਨ।
- ਪਰਵਾਸੀ ਪੰਜਾਬੀ ਕਵਿਤਾ ਦਾ ਸਰਵੇਖਣ।
- ਪਾਕਿਸਤਾਨੀ ਪੰਜਾਬੀ ਕਵਿਤਾ ਦਾ ਸਰਵੇਖਣ।
- ਆਧੁਨਿਕ ਪੰਜਾਬੀ ਕਵਿਤਾ ਸੰਬੰਧੀ ਪ੍ਰਾਪਤ ਆਲੋਚਨਾ ਦਾ ਮੈਟਾ ਅਧਿਐਨ।
Unit 6: ਆਧੁਨਿਕ ਪੰਜਾਬੀ ਗਲਪ
- ਪੰਜਾਬੀ ਨਾਵਲ: ਆਰੰਭ, ਵਿਕਾਸ ਪੜਾਅ ਤੇ ਵਿਸ਼ੇਸ਼ਤਾਵਾਂ।
- ਪੰਜਾਬੀ ਨਾਵਲ ਵਿੱਚ ਪ੍ਰਮੁੱਖ ਰੁਝਾਨ (ਆਦਰਸ਼ਵਾਦੀ, ਯਥਾਰਥਵਾਦੀ, ਪ੍ਰਗਤੀਵਾਦੀ, ਇਤਿਹਾਸਕ, ਮਨੋਵਿਗਿਆਨਕ, ਨਾਰੀ-ਦ੍ਰਿਸ਼ਟੀ ਅਤੇ ਦਲਿਤ-ਦ੍ਰਿਸ਼ਟੀ ਦੇ ਸੰਦਰਭ ਵਿੱਚ)।
- ਸਮਕਾਲੀ ਪੰਜਾਬੀ ਨਾਵਲ ਵਿੱਚ ਨਵੇਂ ਰੁਝਾਨ।
- ਪਰਵਾਸੀ ਪੰਜਾਬੀ ਨਾਵਲ ਦਾ ਸਰਵੇਖਣ।
- ਪਾਕਿਸਤਾਨੀ ਪੰਜਾਬੀ ਨਾਵਲ ਦਾ ਸਰਵੇਖਣ।
- ਪ੍ਰਮੁੱਖ ਪੰਜਾਬੀ ਨਾਵਲਕਾਰ: ਨਾਨਕ ਸਿੰਘ, ਜਸਵੰਤ ਸਿੰਘ ਕੰਵਲ, ਗੁਰਦਿਆਲ ਸਿੰਘ, ਦਲੀਪ ਕੌਰ ਟਿਵਾਣਾ, ਰਾਮ ਸਰੂਪ ਅਣਖੀ, ਬਲਦੇਵ ਸਿੰਘ ਅਤੇ ਮਨਮੋਹਨ ਬਾਵਾ।
- ਆਧੁਨਿਕ ਪੰਜਾਬੀ ਕਹਾਣੀ: ਆਰੰਭ, ਵਿਕਾਸ ਪੜਾਅ ਤੇ ਵਿਸ਼ੇਸ਼ਤਾਵਾਂ।
- ਆਧੁਨਿਕ ਪੰਜਾਬੀ ਕਹਾਣੀ ਵਿੱਚ ਪ੍ਰਮੁੱਖ ਰੁਝਾਨ (ਆਦਰਸ਼ਵਾਦੀ, ਯਥਾਰਥਵਾਦੀ, ਦੇਸ਼-ਵੰਡ ਨਾਲ ਸੰਬੰਧਤ, ਪ੍ਰਗਤੀਵਾਦੀ, ਮਨੋਵਿਗਿਆਨਕ, ਨਾਰੀ-ਦ੍ਰਿਸ਼ਟੀ ਅਤੇ ਦਲਿਤ-ਦ੍ਰਿਸ਼ਟੀ ਦੇ ਸੰਦਰਭ ਵਿੱਚ)।
- ਸਮਕਾਲੀ ਪੰਜਾਬੀ ਕਹਾਣੀ ਵਿੱਚ ਨਵੇਂ ਰੁਝਾਨ।
- ਪਰਵਾਸੀ ਪੰਜਾਬੀ ਕਹਾਣੀ ਦਾ ਸਰਵੇਖਣ।
- ਪਾਕਿਸਤਾਨੀ ਪੰਜਾਬੀ ਕਹਾਣੀ ਦਾ ਸਰਵੇਖਣ।
- ਪ੍ਰਮੁੱਖ ਪੰਜਾਬੀ ਕਹਾਣੀਕਾਰ: ਸੁਜਾਨ ਸਿੰਘ, ਕਰਤਾਰ ਸਿੰਘ ਦੁੱਗਲ, ਸੰਤ ਸਿੰਘ ਸੇਖੋਂ, ਕੁਲਵੰਤ ਸਿੰਘ ਵਿਰਕ, ਅਜੀਤ ਕੌਰ, ਪ੍ਰੇਮ ਪ੍ਰਕਾਸ਼, ਵਰਿਆਮ ਸਿੰਘ ਸੰਧੂ ਅਤੇ ਲਾਲ ਸਿੰਘ।
- ਪੰਜਾਬੀ ਨਾਵਲ ਸੰਬੰਧੀ ਪ੍ਰਾਪਤ ਆਲੋਚਨਾ ਦਾ ਮੈਟਾ ਅਧਿਐਨ।
- ਆਧੁਨਿਕ ਪੰਜਾਬੀ ਕਹਾਣੀ ਸੰਬੰਧੀ ਪ੍ਰਾਪਤ ਆਲੋਚਨਾ ਦਾ ਮੈਟਾ ਅਧਿਐਨ।
Unit 7: ਪੰਜਾਬੀ ਨਾਟਕ ਅਤੇ ਇਕਾਂਗੀ
- ਪੰਜਾਬੀ ਨਾਟਕ ਅਤੇ ਇਕਾਂਗੀ: ਆਰੰਭ, ਵਿਕਾਸ ਪੜਾਅ ਤੇ ਵਿਸ਼ੇਸ਼ਤਾਵਾਂ।
- ਸਮਕਾਲੀ ਪੰਜਾਬੀ ਨਾਟਕ ਵਿੱਚ ਪ੍ਰਮੁੱਖ ਰੁਝਾਨ।
- ਪਰਵਾਸੀ ਪੰਜਾਬੀ ਨਾਟਕ ਤੇ ਇਕਾਂਗੀ ਦਾ ਸਰਵੇਖਣ।
- ਪਾਕਿਸਤਾਨੀ ਪੰਜਾਬੀ ਨਾਟਕ ਤੇ ਇਕਾਂਗੀ ਦਾ ਸਰਵੇਖਣ।
- ਪ੍ਰਮੁੱਖ ਪੰਜਾਬੀ ਨਾਟਕਕਾਰ ਤੇ ਇਕਾਂਗੀਕਾਰ: ਈਸ਼ਵਰ ਚੰਦਰ ਨੰਦਾ, ਸੰਤ ਸਿੰਘ ਸੇਖੋਂ, ਹਰਚਰਨ ਸਿੰਘ, ਬਲਵੰਤ ਗਾਰਗੀ, ਸੁਰਜੀਤ ਸਿੰਘ ਸੇਠੀ, ਚਰਨਦਾਸ ਸਿੱਧੂ, ਅਜਮੇਰ ਔਲਖ, ਆਤਮਜੀਤ ਅਤੇ ਸਵਰਾਜਬੀਰ।
- ਪੰਜਾਬੀ ਨਾਟਕ ਅਤੇ ਇਕਾਂਗੀ ਸੰਬੰਧੀ ਪ੍ਰਾਪਤ ਆਲੋਚਨਾ ਦਾ ਮੈਟਾ ਅਧਿਐਨ।
Unit 8: ਲੋਕਧਾਰਾ ਤੇ ਪੰਜਾਬੀ ਲੋਕਧਾਰਾ ਅਤੇ ਸਭਿਆਚਾਰ ਤੇ ਪੰਜਾਬੀ ਸਭਿਆਚਾਰ
- ਲੋਕਧਾਰਾ: ਪਰਿਭਾਸ਼ਾ, ਪ੍ਰਕਿਰਤੀ ਤੇ ਸਰੂਪ।
- ਲੋਕਧਾਰਾ, ਆਧੁਨਿਕਤਾ ਅਤੇ ਸੰਚਾਰ ਮਾਧਿਅਮ।
- ਲੋਕ ਸਾਹਿਤ ਅਤੇ ਵਿਸ਼ਿਟ ਸਾਹਿਤ।
- ਵਿਸ਼ਵ ਪ੍ਰਸਿੱਧ ਲੋਕਧਾਰਾ ਸ਼ਾਸਤਰੀਆਂ ਦਾ ਯੋਗਦਾਨ (ਵਿਲੀਅਮ ਥਾਮਸ, ਵੀ. ਪ੍ਰੋਪ ਅਤੇ ਐਲਨ ਡੰਡਸ)।
- ਲੋਕਧਾਰਾ ਵਿਗਿਆਨ: ਪਰਿਭਾਸ਼ਾ, ਪ੍ਰਕਿਰਤੀ ਤੇ ਸਰੂਪ।
- ਲੋਕਧਾਰਾ ਵਿਗਿਆਨ ਦੀ ਦ੍ਰਿਸ਼ਟੀ ਤੋਂ ਸਾਹਿਤ ਦਾ ਅਧਿਐਨ।
- ਪੰਜਾਬੀ ਲੋਕਧਾਰਾਈ ਸਮਗਰੀ ਦੇ ਵਿਭਿੰਨ ਰੂਪ ਅਤੇ ਵਰਗੀਕਰਣ।
- ਪੰਜਾਬੀ ਲੋਕ-ਕਲਾਵਾਂ, ਲੋਕ-ਨਾਚ ਅਤੇ ਲੋਕ-ਸੰਗੀਤ।
- ਪੰਜਾਬੀ ਲੋਕ ਸਾਹਿਤ ਦਾ ਵਰਗੀਕਰਣ: ਲੋਕ ਗੀਤ, ਲੋਕ ਕਥਾਵਾਂ, ਲੋਕ ਨਾਟ।
- ਪੰਜਾਬੀ ਲੋਕ ਧੰਦੇ, ਲੋਕ ਗਹਿਣੇ, ਲੋਕ ਪਹਿਰਾਵਾ ਅਤੇ ਲੋਕ ਖੇਡਾਂ।
- ਪੰਜਾਬੀ ਲੋਕਧਾਰਾ ਸੰਗ੍ਰਹਿ, ਸੰਪਾਦਨ ਅਤੇ ਸਮੀਖਿਆ ਦਾ ਇਤਿਹਾਸ।
- ਪੰਜਾਬੀ ਦੇ ਪ੍ਰਸਿੱਧ ਲੋਕਧਾਰਾ ਵਿਗਿਆਨੀਆਂ ਦਾ ਯੋਗਦਾਨ (ਆਰ. ਸੀ. ਟੈਂਪਲ, ਦੇਵਿੰਦਰ ਸਤਿਆਰਥੀ, ਸੋਹਨ ਸਿੰਘ ਵਣਜਾਰਾ ਬੇਦੀ, ਮਹਿੰਦਰ ਸਿੰਘ ਰੰਧਾਵਾ, ਕਰਨੈਲ ਸਿੰਘ ਥਿੰਦ ਅਤੇ ਨਾਹਰ ਸਿੰਘ)।
- ਪੰਜਾਬੀ ਲੋਕਧਾਰਾ ਅਧਿਐਨ ਸੰਬੰਧੀ ਪ੍ਰਾਪਤ ਆਲੋਚਨਾ ਦਾ ਮੈਟਾ ਅਧਿਐਨ।
- ਸਭਿਆਚਾਰ: ਪਰਿਭਾਸ਼ਾ, ਸਰੂਪ ਤੇ ਤੱਤ।
- ਸਭਿਆਚਾਰ ਅਤੇ ਸਭਿਅਤਾ ਦਾ ਅੰਤਰ-ਨਿਰਖੇੜ।
- ਸਭਿਆਚਾਰ, ਸਮਾਜ ਅਤੇ ਭਾਸ਼ਾ ਦਾ ਅੰਤਰ-ਸੰਬੰਧ।
- ਸਭਿਆਚਾਰ ਦਾ ਭੂਗੋਲ, ਆਰਥਿਕਤਾ, ਧਰਮ ਅਤੇ ਰਾਜਨੀਤੀ ਨਾਲ ਸੰਬੰਧ।
- ਲੋਕਧਾਰਾ ਅਤੇ ਸਭਿਆਚਾਰ ਦਾ ਅੰਤਰ-ਨਿਰਖੇੜ।
- ਸਭਿਆਚਾਰ ਵਿਗਿਆਨ: ਪਰਿਭਾਸ਼ਾ, ਸਰੂਪ ਤੇ ਤੱਤ।
- ਵਿਸ਼ਵ ਪ੍ਰਸਿੱਧ ਸਭਿਆਚਾਰ ਸ਼ਾਸਤਰੀਆਂ ਦਾ ਯੋਗਦਾਨ (ਈ. ਬੀ. ਟਾਈਲਰ, ਜੇਮਸ ਫਰੇਜ਼ਰ ਅਤੇ ਐਡਵਰਡ ਸਈਦ)।
- ਪੰਜਾਬੀ ਸਭਿਆਚਾਰ ਦੇ ਪਛਾਣ ਚਿੰਨ੍ਹ।
- ਪੰਜਾਬੀ ਸਭਿਆਚਾਰ ਉੱਤੇ ਭਾਰਤੀ ਤੇ ਸਾਮੀ ਸਭਿਆਚਾਰ ਦਾ ਪ੍ਰਭਾਵ।
- ਪੰਜਾਬੀ ਸਭਿਆਚਾਰ ਦਾ ਕੌਮੀ ਪ੍ਰਸੰਗ।
- ਵਿਸ਼ਵੀਕਰਨ ਦੇ ਦੌਰ ਵਿੱਚ ਪੰਜਾਬੀ ਸਭਿਆਚਾਰ ਸਨਮੁੱਖ ਚੁਣੌਤੀਆਂ।
- ਪ੍ਰਸਿੱਧ ਪੰਜਾਬੀ ਸਭਿਆਚਾਰ ਸ਼ਾਸਤਰੀਆਂ ਦਾ ਯੋਗਦਾਨ (ਟੀ. ਆਰ. ਵਿਨੋਦ, ਗੁਰਬਖਸ਼ ਸਿੰਘ ਫਰੈਂਕ ਅਤੇ ਜਸਵਿੰਦਰ ਸਿੰਘ)।
- ਪੰਜਾਬੀ ਸਭਿਆਚਾਰ ਅਧਿਐਨ ਸੰਬੰਧੀ ਪ੍ਰਾਪਤ ਆਲੋਚਨਾ ਦਾ ਮੈਟਾ ਅਧਿਐਨ।
Unit 9: ਭਾਸ਼ਾ, ਭਾਸ਼ਾ ਵਿਗਿਆਨ, ਪੰਜਾਬੀ ਭਾਸ਼ਾ ਵਿਗਿਆਨ ਅਤੇ ਗੁਰਮੁਖੀ ਲਿਪੀ
- ਭਾਸ਼ਾ, ਸਮਾਜ, ਸਭਿਆਚਾਰ ਅਤੇ ਸਾਹਿਤ ਦਾ ਅੰਤਰ-ਸੰਬੰਧ।
- ਭਾਸ਼ਾ, ਉਪਭਾਸ਼ਾ ਅਤੇ ਲਿਪੀ ਦਾ ਅੰਤਰ-ਨਿਰਖੇੜ।
- ਭਾਸ਼ਾ ਅਤੇ ਸੰਚਾਰ ਮਾਧਿਅਮ (ਪ੍ਰਿੰਟ, ਇਲੈਕਟ੍ਰਾਨਿਕ ਅਤੇ ਨਵੇਂ ਮੀਡੀਆ)।
- ਵਿਸ਼ਵ ਭਾਸ਼ਾ ਪਰਿਵਾਰ।
- ਆਧੁਨਿਕ ਭਾਰਤੀ ਆਰੀਆ ਭਾਸ਼ਾਵਾਂ।
- ਭਾਸ਼ਾ ਵਿਗਿਆਨ: ਪਰਿਭਾਸ਼ਾ, ਸਰੂਪ ਤੇ ਖੇਤਰ।
- ਸਾਸਿਓਰ ਦੇ ਭਾਸ਼ਾਈ ਸੰਕਲਪ: ਚਿਹਨ: ਚਿਹਨਕ ਤੇ ਚਿਹਨਿਤ, ਲੰਗ ਤੇ ਪੈਰੋਲ, ਇਕਕਾਲਕ ਤੇ ਦੁਕਾਲਕ, ਕ੍ਰਮੀਕ ਤੇ ਸਹਿਕ੍ਰਮੀਕ।
- ਨੌਮ ਚੌਮਸਕੀ ਦੇ ਭਾਸ਼ਾਈ ਸੰਕਲਪ: ਯੋਗਤਾ ਤੇ ਨਿਪੁੰਨਤਾ, ਗਹਿਰੀ ਤੇ ਸਤਹੀ ਬਣਤਰ, ਵਾਕ ਉਸਾਰੀ ਨਿਯਮ, ਰੂਪਾਂਤਰੀ ਨਿਯਮ, ਧੁਨੀ-ਰੂਪਾਤਮਕ ਨਿਯਮ।
- ਧੁਨੀ ਤੇ ਧੁਨੀ ਵਿਗਿਆਨ: ਸੰਕਲਪ ਤੇ ਵਰਗੀਕਰਣ।
- ਰੂਪਿਮ ਤੇ ਰੂਪਿਮ-ਭੇਦ: ਸੰਕਲਪ ਤੇ ਵਰਗੀਕਰਣ।
- ਵਾਕ ਅਤੇ ਵਾਕ ਵਿਗਿਆਨ: ਸੰਕਲਪ ਤੇ ਵਰਗੀਕਰਣ।
- ਅਰਥ ਅਤੇ ਅਰਥ ਵਿਗਿਆਨ: ਸੰਕلਪ ਤੇ ਵਰਗੀਕਰਣ।
- ਪੰਜਾਬੀ ਭਾਸ਼ਾ ਉੱਤੇ ਹੋਰ ਭਾਸ਼ਾਵਾਂ ਦਾ ਪ੍ਰਭਾਵ।
- ਪੰਜਾਬੀ ਭਾਸ਼ਾ ਦੇ ਵਿਕਾਸ ਅਧਾਰ।
- ਪੰਜਾਬੀ ਰੂਪਿਮ-ਵਿਗਿਆਨ।
- ਪੰਜਾਬੀ ਵਾਕ-ਵਿਗਿਆਨ।
- ਪੰਜਾਬੀ ਅਰਥ-ਵਿਗਿਆਨ।
- ਗੁਰਮੁਖੀ ਲਿਪੀ ਦਾ ਨਿਕਾਸ, ਵਿਕਾਸ ਤੇ ਵਿਸ਼ੇਸ਼ਤਾਵਾਂ।
- ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿਪੀ ਦਾ ਅੰਤਰ-ਸੰਬੰਧ।
- ਪ੍ਰਮੁੱਖ ਪੰਜਾਬੀ ਭਾਸ਼ਾ ਵਿਗਿਆਨੀ: ਦੂਨੀ ਚੰਦ, ਹਰਕੀਰਤ ਸਿੰਘ, ਪ੍ਰੇਮ ਪ੍ਰਕਾਸ਼ ਸਿੰਘ ਅਤੇ ਪਰਮਜੀਤ ਸਿੰਘ ਸਿੱਧੂ।
Unit 10: ਫੁਟਕਲ (ਪਰਵਾਸ, ਅਨੁਵਾਦ ਅਤੇ ਖੋਜ ਵਿਗਿਆਨ)
- ਪਰਵਾਸ: ਪਰਿਭਾਸ਼ਾ, ਸਰੂਪ ਤੇ ਤੱਤ।
- ਡਾਇਸਪੋਰਾ ਅਤੇ ਪਰਵਾਸ: ਅੰਤਰ-ਨਿਰਖੇੜ।
- ਪਾਰਰਾਸ਼ਟਰੀਅਤਾ ਅਤੇ ਪਰਵਾਸੀ ਸਾਹਿਤ।
- ਬਹੁ-ਸਭਿਆਚਾਰਵਾਦ: ਸੰਕਲਪ ਤੇ ਸਰੂਪ।
- ਪਰਵਾਸੀ ਸੰਵੇਦਨਾ ਅਤੇ ਪਰਵਾਸੀ ਚੇਤਨਾ: ਅੰਤਰ-ਨਿਰਖੇੜ।
- ਪੰਜਾਬੀ ਪਰਵਾਸ: ਇਤਿਹਾਸ, ਮਸਲੇ ਅਤੇ ਵਿਗਾੜ।
- ਅਨੁਵਾਦ: ਪਰਿਭਾਸ਼ਾ, ਸਰੂਪ ਤੇ ਤੱਤ।
- ਅਨੁਵਾਦ ਦੀਆਂ ਕਿਸਮਾਂ।
- ਅਨੁਵਾਦ ਦੀ ਮਹੱਤਤਾ।
- ਅਨੁਵਾਦ ਅਤੇ ਮਸ਼ੀਨੀ ਅਨੁਵਾਦ।
- ਦੋ-ਭਾਸ਼ੀਆਂ ਦਾ ਰੋਲ।
- ਅਨੁਵਾਦ ਅਤੇ ਮੀਡੀਆ।
- ਪੰਜਾਬੀ ਵਿੱਚ ਅਨੁਵਾਦਿਤ ਸਾਹਿਤ: ਕੌਮੀ ਅਤੇ ਅੰਤਰਰਾਸ਼ਟਰੀ।
- ਖੋਜ: ਪਰਿਭਾਸ਼ਾ, ਸਰੂਪ ਤੇ ਤੱਤ।
- ਖੋਜ ਵਿਧੀ ਦੇ ਸਿਧਾਂਤ।
- ਖੋਜ ਅਤੇ ਆਲੋਚਨਾ: ਅੰਤਰ-ਨਿਰਖੇੜ।
- ਖੋਜ ਵਿਧੀਆਂ।
- ਖੋਜ-ਨਿਬੰਧ ਅਤੇ ਸ਼ੋਧ-ਪ੍ਰਬੰਧ: ਅੰਤਰ-ਨਿਰਖੇੜ।
- ਖੋਜ ਅਤੇ ਇੰਟਰਨੈਟ ਸਮਗਰੀ।
- ਖੋਜ ਅਤੇ ਡਿਜੀਟਲ ਲਾਇਬ੍ਰੇਰੀ।
- ਪੰਜਾਬੀ ਖੋਜ ਦੀਆਂ ਪ੍ਰਾਪਤੀਆਂ ਤੇ ਨਵੀਆਂ ਸੰਭਾਵਨਾਵਾਂ।
- ਪੰਜਾਬੀ ਖੋਜ ਪਰੰਪਰਾ।