PUNJAB LECTURER CADRE (PUNJABI)
SYLLABUS
ਪੰਜਾਬੀ ਸਿਲੇਬਸ (ਸਿੱਧੀ ਭਰਤੀ ਲੈਕਚਰਾਰ)
ਭਾਗ ਪਹਿਲਾ: ਭਾਸ਼ਾ, ਭਾਸ਼ਾ ਵਿਗਿਆਨ, ਪੰਜਾਬੀ ਭਾਸ਼ਾ ਵਿਗਿਆਨ ਅਤੇ ਗੁਰਮੁਖੀ ਲਿਪੀ
- ਭਾਸ਼ਾ: ਪਰਿਭਾਸ਼ਾ, ਸਰੂਪ ਤੇ ਵਿਸ਼ੇਸ਼ਤਾਵਾਂ।
- ਸੰਬੰਧ ਅਤੇ ਨਿਖੇੜ: * ਭਾਸ਼ਾ, ਸਮਾਜ, ਸਭਿਆਚਾਰ ਅਤੇ ਸਾਹਿਤ ਦਾ ਅੰਤਰ-ਸੰਬੰਧ।
- ਭਾਸ਼ਾ, ਉਪਭਾਸ਼ਾ ਅਤੇ ਲਿਪੀ ਦਾ ਅੰਤਰ-ਨਿਖੇੜ।
- ਇਤਿਹਾਸ: ਆਧੁਨਿਕ ਭਾਰਤੀ ਆਰੀਆ ਭਾਸ਼ਾਵਾਂ ਅਤੇ ਪੰਜਾਬੀ ਭਾਸ਼ਾ (ਆਰੰਭ, ਵਿਕਾਸ ਤੇ ਵਿਸ਼ੇਸ਼ਤਾਵਾਂ)।
- ਭਾਸ਼ਾ ਵਿਗਿਆਨ: ਪਰਿਭਾਸ਼ਾ, ਸਰੂਪ ਤੇ ਖੇਤਰ।
- ਪੰਜਾਬੀ ਧੁਨੀ ਵਿਗਿਆਨ: ਸਵਰ, ਵਿਅੰਜਨ, ਅੱਖਰ, ਸੁਰ (ਟੋਨ), ਬਲ, ਤਾਨ, ਸੰਗਮ।
- ਵਿਆਕਰਨਿਕ ਵਿਉਂਤ: * ਪੰਜਾਬੀ ਵਾਕ-ਵਿਗਿਆਨ / ਵਿਉਂਤ।
- ਪੰਜਾਬੀ ਅਰਥ-ਵਿਗਿਆਨ / ਵਿਉਂਤ।
- ਗੁਰਮੁਖੀ ਲਿਪੀ: ਨਿਕਾਸ, ਵਿਕਾਸ ਤੇ ਵਿਸ਼ੇਸ਼ਤਾਵਾਂ।
- ਸੰਬੰਧ: ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿਪੀ ਦਾ ਅੰਤਰ-ਸੰਬੰਧ।
ਭਾਗ ਦੂਜਾ: ਸਾਹਿਤ, ਸਾਹਿਤ ਰੂਪ ਅਤੇ ਸਾਹਿਤ ਦੀ ਇਤਿਹਾਸਕਾਰੀ
- ਸਾਹਿਤ: ਪਰਿਭਾਸ਼ਾ, ਸਰੂਪ ਤੇ ਤੱਤ।
- ਅੰਤਰ-ਨਿਖੇੜ: ਸਾਹਿਤ, ਸਾਹਿਤ ਵਿਗਿਆਨ ਅਤੇ ਸਾਹਿਤ ਇਤਿਹਾਸ ਦਾ ਅੰਤਰ-ਨਿਖੇੜ।
- ਸਾਹਿਤ ਦੇ ਰੂਪ:
- (ੳ) ਮੱਧਕਾਲੀ ਰੂਪ: ਸ਼ਬਦ, ਸਲੋਕ, ਕਾਫੀ, ਬਾਰਾਮਾਹ, ਸੀਹਰਫ਼ੀ, ਕਿੱਸਾ, ਵਾਰ, ਜੰਗਨਾਮਾ, ਜਨਮਸਾਖੀ।
- (ਅ) ਆਧੁਨਿਕ ਰੂਪ: ਗੀਤ, ਨਜ਼ਮ, ਗ਼ਜ਼ਲ, ਰੁਬਾਈ, ਹਾਇਕੂ, ਨਾਵਲ, ਨਿੱਕੀ ਕਹਾਣੀ, ਨਾਟਕ ਅਤੇ ਇਕਾਂਗੀ, ਨਿਬੰਧ, ਸਫ਼ਰਨਾਮਾ, ਜੀਵਨੀ, ਸਵੈ-ਜੀਵਨੀ ਅਤੇ ਰੇਖਾ ਚਿੱਤਰ।
- ਸਾਹਿਤ ਦੀ ਇਤਿਹਾਸਕਾਰੀ: ਸੰਕਲਪ ਤੇ ਸਰੂਪ, ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਦਾ ਸਮੀਖਿਆਤਮਕ ਅਧਿਐਨ, ਕਾਲ ਵੰਡ ਤੇ ਸਮੱਸਿਆਵਾਂ।
- ਸਾਹਿਤਕ ਲਹਿਰਾਂ: ਨਵ-ਰਹੱਸਵਾਦ, ਰੁਮਾਂਸਵਾਦ, ਯਥਾਰਥਵਾਦ, ਪ੍ਰਗਤੀਵਾਦ, ਪ੍ਰਯੋਗਵਾਦ, ਜੁਝਾਰਵਾਦ।
ਭਾਗ ਤੀਜਾ: ਸਾਹਿਤ ਆਲੋਚਨਾ ਅਤੇ ਪੰਜਾਬੀ ਆਲੋਚਨਾ
- ਕਾਵਿ-ਸ਼ਾਸਤਰ: ਭਾਰਤੀ ਕਾਵਿ-ਸ਼ਾਸਤਰ ਅਤੇ ਕਾਵਿ-ਸਿਧਾਂਤ।
- ਪੱਛਮੀ ਸਾਹਿਤ-ਚਿੰਤਨ: ਮਾਰਕਸਵਾਦ, ਸੰਰਚਨਾਵਾਦ, ਮਨੋਵਿਸ਼ਲੇਸ਼ਣਵਾਦ, ਉੱਤਰ-ਆਧੁਨਿਕਤਾ।
- ਪੰਜਾਬੀ ਆਲੋਚਨਾ: ਆਰੰਭ, ਵਿਕਾਸ, ਪ੍ਰਾਪਤੀਆਂ, ਸੰਭਾਵਨਾਵਾਂ ਤੇ ਸੀਮਾਵਾਂ।
- ਪ੍ਰਮੁੱਖ ਪੰਜਾਬੀ ਆਲੋਚਕ: ਸੰਤ ਸਿੰਘ ਸੇਖੋਂ, ਕਿਸ਼ਨ ਸਿੰਘ, ਡਾ. ਹਰਿਭਜਨ ਸਿੰਘ, ਅਤਰ ਸਿੰਘ।
ਭਾਗ ਚੌਥਾ: ਪੰਜਾਬੀ ਸੂਫ਼ੀ ਕਾਵਿ ਧਾਰਾ ਅਤੇ ਗੁਰਮਤਿ ਕਾਵਿ ਧਾਰਾ
- ਪੰਜਾਬੀ ਸੂਫ਼ੀ ਕਾਵਿ ਧਾਰਾ: ਆਰੰਭ, ਵਿਕਾਸ ਪੜਾਅ ਤੇ ਵਿਸ਼ੇਸ਼ਤਾਵਾਂ।
- ਪ੍ਰਮੁੱਖ ਸੂਫ਼ੀ ਕਵੀ: ਬਾਬਾ ਫ਼ਰੀਦ, ਵਜੀਦ, ਸ਼ਾਹ ਹੁਸੈਨ, ਬੁੱਲ੍ਹੇ ਸ਼ਾਹ, ਸੁਲਤਾਨ ਬਾਹੂ ਅਤੇ ਗੁਲਾਮ ਫ਼ਰੀਦ।
- ਗੁਰਮਤਿ ਕਾਵਿ ਧਾਰਾ: ਆਰੰਭ, ਵਿਕਾਸ ਪੜਾਅ ਤੇ ਵਿਸ਼ੇਸ਼ਤਾਵਾਂ।
- ਸ੍ਰੀ ਗੁਰੂ ਗ੍ਰੰਥ ਸਾਹਿਬ: ਸੰਪਾਦਨ-ਕਲਾ ਅਤੇ ਸਾਹਿਤਕ ਵਿਸ਼ੇਸ਼ਤਾਵਾਂ।
- ਪ੍ਰਮੁੱਖ ਗੁਰੂ ਕਵੀ: ਗੁਰੂ ਨਾਨਕ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਤੇਗ ਬਹਾਦਰ ਜੀ।
- ਹੋਰ ਬਾਣੀਕਾਰ: ਵਾਰਾਂ ਭਾਈ ਗੁਰਦਾਸ।
ਭਾਗ ਪੰਜਵਾਂ: ਪੰਜਾਬੀ ਕਿੱਸਾ ਕਾਵਿ ਧਾਰਾ ਅਤੇ ਬੀਰ ਵਾਰ ਕਾਵਿ ਧਾਰਾ
- ਪੰਜਾਬੀ ਕਿੱਸਾ ਕਾਵਿ ਧਾਰਾ: ਆਰੰਭ, ਵਿਕਾਸ ਪੜਾਅ ਤੇ ਵਿਸ਼ੇਸ਼ਤਾਵਾਂ।
- Prominent Qissakar (ਪ੍ਰਮੁੱਖ ਕਿੱਸਾਕਾਰ): ਦਮੋਦਰ, ਵਾਰਸ, ਹਾਸ਼ਮ ਤੇ ਕਾਦਰਯਾਰ।
- ਪੰਜਾਬੀ ਬੀਰ ਵਾਰ ਕਾਵਿ ਅਤੇ ਜੰਗਨਾਮਾ ਕਾਵਿ ਧਾਰਾ: ਆਰੰਭ, ਵਿਕਾਸ ਪੜਾਅ ਤੇ ਵਿਸ਼ੇਸ਼ਤਾਵਾਂ।
- ਪ੍ਰਮੁੱਖ ਵਾਰਕਾਰ: ਗੁਰੂ ਗੋਬਿੰਦ ਸਿੰਘ, ਨਜਾਬਤ।
- ਪ੍ਰਮੁੱਖ ਜੰਗਨਾਮਾਕਾਰ: ਸ਼ਾਹ ਮੁਹੰਮਦ।
ਭਾਗ ਛੇਵਾਂ: ਆਧੁਨਿਕ ਪੰਜਾਬੀ ਕਵਿਤਾ
- ਪਿਛੋਕੜ: ਆਧੁਨਿਕ ਪੰਜਾਬੀ ਕਵਿਤਾ: ਆਰੰਭ, ਵਿਕਾਸ ਪੜਾਅ ਤੇ ਵਿਸ਼ੇਸ਼ਤਾਵਾਂ। ਆਧੁਨਿਕਤਾ ਅਤੇ ਆਧੁਨਿਕ ਬੋਧ।
- ਪ੍ਰਮੁੱਖ ਰੁਝਾਨ: ਆਦਰਸ਼ਵਾਦੀ, ਯਥਾਰਥਵਾਦੀ, ਪ੍ਰਗਤੀਵਾਦੀ, ਜੁਝਾਰਵਾਦੀ, ਨਾਰੀ-ਦ੍ਰਿਸ਼ਟੀ ਅਤੇ ਦਲਿਤ-ਦ੍ਰਿਸ਼ਟੀ ਦੇ ਸੰਦਰਭ ਵਿੱਚ।
- ਸਮਕਾਲੀ ਕਵਿਤਾ: ਸਮਕਾਲੀ ਪੰਜਾਬੀ ਕਵਿਤਾ ਵਿੱਚ ਨਵੇਂ ਝੁਕਾਅ।
- ਪ੍ਰਮੁੱਖ ਪੰਜਾਬੀ ਕਵੀ: ਭਾਈ ਵੀਰ ਸਿੰਘ, ਪੂਰਨ ਸਿੰਘ, ਧਨੀ ਰਾਮ ਚਾਤ੍ਰਿਕ, ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ, ਬਾਵਾ ਬਲਵੰਤ, ਹਰਿਭਜਨ ਸਿੰਘ, ਸ਼ਿਵ ਕੁਮਾਰ, ਪਾਸ਼, ਸੰਤ ਰਾਮ ਉਦਾਸੀ, ਡਾ. ਜਗਤਾਰ, ਸੁਰਜੀਤ ਪਾਤਰ ਅਤੇ ਸੁਖਵਿੰਦਰ ਅੰਮ੍ਰਿਤ।
ਭਾਗ ਸੱਤਵਾਂ: ਪੰਜਾਬੀ ਨਾਟਕ ਅਤੇ ਇਕਾਂਗੀ
- ਪਿਛੋਕੜ: ਪੰਜਾਬੀ ਨਾਟਕ ਅਤੇ ਇਕਾਂਗੀ: ਆਰੰਭ, ਵਿਕਾਸ ਪੜਾਅ ਤੇ ਵਿਸ਼ੇਸ਼ਤਾਵਾਂ।
- ਰੁਝਾਨ: ਸਮਕਾਲੀ ਪੰਜਾਬੀ ਨਾਟਕ ਵਿਚ ਪ੍ਰਮੁੱਖ ਰੁਝਾਨ।
- ਪ੍ਰਮੁੱਖ ਨਾਟਕਕਾਰ ਤੇ ਇਕਾਂਗੀਕਾਰ: ਈਸ਼ਵਰ ਚੰਦਰ ਨੰਦਾ, ਸੰਤ ਸਿੰਘ Sੇਖੋਂ, ਹਰਚਰਨ ਸਿੰਘ, ਬਲਵੰਤ ਗਾਰਗੀ, ਚਰਨਦਾਸ ਸਿੱਧੂ, ਅਜਮੇਰ ਔਲਖ, ਆਤਮਜੀਤ ਅਤੇ ਸਵਰਾਜ ਬੀਰ।
- ਪੰਜਾਬੀ ਰੰਗਮੰਚ: ਆਰੰਭ, ਵਿਕਾਸ ਪੜਾਅ, ਸਮੱਸਿਆਵਾਂ ਅਤੇ ਭਵਿੱਖ।
ਭਾਗ ਅੱਠਵਾਂ: ਪੰਜਾਬੀ ਵਾਰਤਕ
- ਮੱਧਕਾਲੀ ਪੰਜਾਬੀ ਵਾਰਤਕ: ਆਰੰਭ, ਵਿਕਾਸ ਪੜਾਅ ਤੇ ਵਿਸ਼ੇਸ਼ਤਾਵਾਂ।
- ਜਨਮਸਾਖੀ ਪਰੰਪਰਾ: ਪੁਰਾਤਨ ਜਨਮਸਾਖੀ, ਮਿਹਰਬਾਨ ਵਾਲੀ ਜਨਮਸਾਖੀ, ਜਨਮਸਾਖੀ ਭਾਈ ਬਾਲਾ; ਗਿਆਨ ਰਤਨਾਵਲੀ, ਗੁਰ ਬਿਲਾਸ, ਗੋਸ਼ਟਾਂ ਦੇ ਸੰਦਰਭ ਵਿੱਚ।
- ਆਧੁਨਿਕ ਪੰਜਾਬੀ ਵਾਰਤਕ: ਆਰੰਭ, ਵਿਕਾਸ ਪੜਾਅ ਤੇ ਵਿਸ਼ੇਸ਼ਤਾਵਾਂ।
- ਵੰਨਗੀਆਂ: ਨਿਬੰਧ, ਜੀਵਨੀ, ਸਵੈ ਜੀਵਨੀ, ਸਫਰਨਾਮਾ, ਰੇਖਾ ਚਿੱਤਰ।
- ਸਮਕਾਲੀ ਵਾਰਤਕ: ਸਮਕਾਲੀ ਪੰਜਾਬੀ ਵਾਰਤਕ ਵਿੱਚ ਨਵੇਂ ਝੁਕਾਅ।
- ਪ੍ਰਮੁੱਖ ਵਾਰਤਕਕਾਰ: ਪੂਰਨ ਸਿੰਘ, ਤੇਜਾ ਸਿੰਘ, ਗੁਰਬਖਸ਼ ਸਿੰਘ ਪ੍ਰੀਤਲੜੀ, ਬਲਵੰਤ ਗਾਰਗੀ, ਕੁਲਬੀਰ ਸਿੰਘ ਕਾਂਗ ਅਤੇ ਨਰਿੰਦਰ ਸਿੰਘ ਕਪੂਰ।
ਭਾਗ ਨੌਵਾਂ: ਆਧੁਨਿਕ ਪੰਜਾਬੀ ਗਲਪ
1. ਪੰਜਾਬੀ ਨਾਵਲ
- ਪਿਛੋਕੜ: ਆਰੰਭ, ਵਿਕਾਸ ਪੜਾਅ ਤੇ ਵਿਸ਼ੇਸ਼ਤਾਵਾਂ।
- ਪ੍ਰਮੁੱਖ ਰੁਝਾਨ: ਆਦਰਸ਼ਵਾਦੀ, ਯਥਾਰਥਵਾਦੀ, ਪ੍ਰਗਤੀਵਾਦੀ, ਇਤਿਹਾਸਕ, ਮਨੋਵਿਗਿਆਨਕ, ਨਾਰੀਦ੍ਰਿਸ਼ਟੀ ਅਤੇ ਦਲਿਤ ਦ੍ਰਿਸ਼ਟੀ ਦੇ ਸੰਦਰਭ ਵਿੱਚ।
- ਸਮਕਾਲੀ ਨਾਵਲ: ਸਮਕਾਲੀ ਪੰਜਾਬੀ ਨਾਵਲ ਵਿਚ ਨਵੇਂ ਝੁਕਾਅ।
- ਪ੍ਰਮੁੱਖ ਪੰਜਾਬੀ ਨਾਵਲਕਾਰ: ਨਾਨਕ ਸਿੰਘ, ਜਸਵੰਤ ਸਿੰਘ ਕੰਵਲ, ਗੁਰਦਿਆਲ ਸਿੰਘ, ਦਲੀਪ ਕੌਰ ਟਿਵਾਣਾ, ਰਾਮ ਸਰੂਪ ਅਣਖੀ, ਕਰਮਜੀਤ ਕੁੱਸਾ, ਬਲਦੇਵ ਸਿੰਘ ਅਤੇ ਮਨਮੋਹਨ ਬਾਵਾ।
2. ਆਧੁਨਿਕ ਪੰਜਾਬੀ ਕਹਾਣੀ
- ਪਿਛੋਕੜ: ਆਰੰਭ, ਵਿਕਾਸ ਪੜਾਅ ਤੇ ਵਿਸ਼ੇਸ਼ਤਾਵਾਂ।
- ਪ੍ਰਮੁੱਖ ਰੁਝਾਨ: ਆਦਰਸ਼ਵਾਦੀ, ਯਥਾਰਥਵਾਦੀ, ਦੇਸ਼-ਵੰਡ ਨਾਲ ਸੰਬੰਧਤ, ਪ੍ਰਗਤੀਵਾਦੀ, ਮਨੋਵਿਗਿਆਨਕ, ਨਾਰੀ ਦ੍ਰਿਸ਼ਟੀ ਅਤੇ ਦਲਿਤ ਦ੍ਰਿਸ਼ਟੀ ਦੇ ਸੰਦਰਭ ਵਿੱਚ।
- ਸਮਕਾਲੀ ਕਹਾਣੀ: ਸਮਕਾਲੀ ਪੰਜਾਬੀ ਕਹਾਣੀ ਵਿੱਚ ਨਵੇਂ ਝੁਕਾਅ।
- ਪ੍ਰਮੁੱਖ ਪੰਜਾਬੀ ਕਹਾਣੀਕਾਰ: ਸੁਜਾਨ ਸਿੰਘ, ਕਰਤਾਰ ਸਿੰਘ ਦੁੱਗਲ, ਕੁਲਵੰਤ ਸਿੰਘ ਵਿਰਕ, ਸੰਤੋਖ ਸਿੰਘ ਧੀਰ, ਅਜੀਤ ਕੌਰ, ਪ੍ਰੇਮ ਪ੍ਰਕਾਸ਼, ਵਰਿਆਮ ਸਿੰਘ ਸੰਧੂ, ਮਨਿੰਦਰ ਕਾਂਗ ਤੇ ਸੁਖਜੀਤ।
ਭਾਗ ਦਸਵਾਂ: ਲੋਕਧਾਰਾ ਤੇ ਪੰਜਾਬੀ ਲੋਕਧਾਰਾ ਅਤੇ ਸਭਿਆਚਾਰ ਤੇ ਪੰਜਾਬੀ ਸਭਿਆਚਾਰ
- ਲੋਕਧਾਰਾ: ਪਰਿਭਾਸ਼ਾ, ਪ੍ਰਕਿਰਤੀ ਤੇ ਤੱਤ।
- ਲੋਕ ਸਾਹਿਤ: ਸੰਕਲਪ ਅਤੇ ਪ੍ਰਮੁੱਖ ਵੰਨਗੀਆਂ।
- ਵਿਭਿੰਨ ਪ੍ਰਗਟਾਅ ਵਿਧੀਆਂ (ਪੰਜਾਬੀ ਲੋਕਧਾਰਾ ਦੇ ਸੰਦਰਭ ਵਿੱਚ): ਲੋਕ ਗੀਤ, ਲੋਕ ਕਥਾ, ਲੋਕ ਵਿਸ਼ਵਾਸ, ਲੋਕ ਸਿਆਣਪਾਂ, ਸੰਸਕਾਰ ਅਤੇ ਰੀਤੀ ਰਿਵਾਜ (ਜਨਮ, ਵਿਆਹ ਅਤੇ ਮੌਤ ਨਾਲ ਸੰਬੰਧਤ), ਤਿਉਹਾਰ, ਲੋਕ ਨਾਟ, ਲੋਕ ਧਰਮ, ਲੋਕ ਕਲਾਵਾਂ ਅਤੇ ਲੋਕ ਨਾਚ।
- ਲੋਕਧਾਰਾਈ ਸਮੱਗਰੀ: ਵਿਭਿੰਨ ਰੂਪ ਅਤੇ ਵਰਗੀਕਰਨ (ਪੰਜਾਬੀ ਲੋਕ ਧੰਦੇ, ਲੋਕ ਗਹਿਣੇ, ਲੋਕ ਪਹਿਰਾਵਾ ਅਤੇ ਲੋਕ ਖੇਡਾਂ)।
- ਸਭਿਆਚਾਰ:
- ਸਭਿਆਚਾਰ ਅਤੇ ਸਭਿਅਤਾ ਦਾ ਅੰਤਰ-ਨਿਖੇੜ।
- ਸਭਿਆਚਾਰਕ ਰੂਪਾਂਤਰਣ ਪ੍ਰਕਿਰਿਆ।
- ਸਭਿਆਚਾਰ, ਸਮਾਜ ਅਤੇ ਭਾਸ਼ਾ ਦਾ ਅੰਤਰ-ਸੰਬੰਧ।
- ਸਭਿਆਚਾਰ ਦਾ ਭੂਗੋਲ, ਆਰਥਿਕਤਾ, ਧਰਮ ਅਤੇ ਰਾਜਨੀਤੀ ਨਾਲ ਸੰਬੰਧ।
- ਪੰਜਾਬੀ ਸਭਿਆਚਾਰ ਦੇ ਪਛਾਣ ਚਿੰਨ੍ਹ।